ਕੈਨੇਡਾ ਵਿੱਚ ਇੱਕ ਬਜ਼ੁਰਗ ਹੋਣਾ
ਕੈਨੇਡਾ ਵਿੱਚ ਇੱਕ ਬਜ਼ੁਰਗ ਹੋਣਾ
ਆਪਣੇ ਦੇਸ਼ ਤੋਂ ਇੱਕ ਨਵੇਂ ਦੇਸ਼ ਵਿੱਚ ਜਾਣਾ ਬਜ਼ੁਰਗਾਂ ਵਾਸਤੇ ਚੁਨੌਤੀਜਨਕ ਹੋ ਸਕਦਾ ਹੈ ਅਤੇ ਉਹ ਆਪਣੇ ਘਰ, ਜੀਵਨ, ਦੋਸਤਾਂ ਅਤੇ ਪਰਿਵਾਰ ਨੂੰ ਪਿੱਛੇ ਛੱਡਣ ਬਾਰੇ ਕਈ ਵੱਖ ਵੱਖ ਭਾਵਨਾਵਾਂ ਦਾ ਤਜਰਬਾ ਕਰ ਸਕਦੇ ਹਨ। ਬਜ਼ੁਰਗ ਅਨੇਕ ਨਵੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕਦੇ ਹਨ ਜਿਵੇਂ ਉਨ੍ਹਾਂ ਦੇ ਪਰਿਵਾਰ ਅਤੇ ਭਾਈਚਾਰੇ ਵਿੱਚ ਉਨ੍ਹਾਂ ਦੀ ਭੂਮਿਕਾ ਵਿੱਚ ਤਬਦੀਲੀ ਹੁੰਦੀ ਹੈ, ਉਦਾਹਰਣ ਲਈ, ਉਨ੍ਹਾਂ ਨੂੰ ਨਵੇਂ ਹੁਨਰ ਜਾਂ ਇੱਕ ਨਵੀਂ ਭਾਸ਼ਾ ਸਿੱਖਣ ਦੀ ਲੋੜ ਹੋ ਸਕਦੀ ਹੈ। ਵਲੰਟੀਅਰ ਕਰਨਾ ਬਜ਼ੁਰਗਾਂ ਦੇ ਲਈ ਵਾਪਸ ਦੇਣ ਅਤੇ ਉਨ੍ਹਾਂ ਦੇ ਭਾਈਚਾਰੇ ਵਿੱਚ ਸ਼ਾਮਲ ਹੋਣ ਦਾ ਵਧੀਆ ਢੰਗ ਹੈ। ਇਸ ਵੀਡੀਓ ਵਿੱਚ, ਬਜ਼ੁਰਗਾਂ ਕੋਲੋਂ ਉਨ੍ਹਾਂ ਲੋਕਾਂ, ਸੰਦਾਂ ਅਤੇ ਸੰਸਥਾਵਾਂ ਬਾਰੇ ਸੁਣੋ ਜਿਹੜੀਆਂ ਉਨ੍ਹਾਂ ਦੀ ਸਭਿਆਚਾਰ ਦੀ ਭਾਵਨਾ ਨੂੰ ਬਰਕਰਾਰ ਰੱਖਦੇ ਹੋਏ ਉਨ੍ਹਾਂ ਨੂੰ ਉਨ੍ਹਾਂ ਦੇ ਨਵੇਂ ਭਾਈਚਾਰੇ ਦੇ ਅਨੁਕੂਲ ਬਣਨ ਵਿੱਚ ਸਹਾਇਤਾ ਕਰ ਸਕਦੀਆਂ ਹਨ। ਇਹ ਵੀਡੀਓ ਫੈਮਲੀ ਲਾਇਫ ਇਨ ਕੈਨੇਡਾ (Family Life in Canada) ਰਿਸੋਰਸ ਲੜੀ ਦਾ ਹਿੱਸਾ ਹੈ। ਇਸ ਲੜੀ ਦਾ ਉਦੇਸ਼ ਨਵੇਂ ਆਉਣ ਵਾਲੇ ਲੋਕਾਂ ਨੂੰ ਕੈਨੇਡਾ ਵਿੱਚ ਜੀਵਨ ਨਾਲ ਸਮਾਯੋਜਨ ਕਰਨ ਵਿੱਚ ਸਹਾਇਤਾ ਕਰਨਾ ਹੈ ਅਤੇ ਇਹ ਉਨ੍ਹਾਂ ਨੂੰ ਉਨ੍ਹਾਂ ਦੇ ਭਾਈਚਾਰੇ ਵਿੱਚ ਜਾਣਕਾਰੀ, ਪ੍ਰੋਗਰਾਮਾਂ, ਸੇਵਾਵਾਂ ਅਤੇ ਸਾਧਨਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦੀ ਹੈ। ਵੀਡੀਓ ਇੰਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟਿਜ਼ਨਸ਼ਿਪ ਕੈਨੇਡਾ ਫੈਮੇਲੀਜ਼ ਕੈਨੇਡਾ: https://www.familiescanada.ca/ © 2020 ਫੈਮੇਲੀਜ਼ ਕੈਨੇਡਾ ਦੁਆਰਾ ਫੰਡ ਕੀਤਾ ਗਿਆ ਹੈ। ਸਾਰੇ ਹੱਕ ਰਾਖਵੇਂ ਹਨ।
Please note that clicking the button below will take you to an external page where you may view the desired resource.